ਅੰਮ੍ਰਿਤਸਰ -ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਦਿਲ ਵਿਚ ਸਥਿਤ ਸ੍ਰ ਦਿਆਲ ਸਿੰਘ ਮਜੀਠੀਆ ਰਿਸਰਚ ਐਡ ਕਲਚਰਲ ਲਾਇਬਰੇਰੀ ਸਿੱਖ ਇਤਿਹਾਸ ਨਾਲ ਸੰਬਧਤ ਕਈ ਅਹਿਮ ਦਸਤਾਵੇਜ਼ ਸੰਭਾਲੀ ਬੈਠੀ ਹੈ।ਇਸ ਲਾਇਬਰੇਰੀ ਵਿਚ ਅਜਿਹੀਆਂ ਪੁਸਤਕਾਂ ਹਨ ਜੋ ਅਜੋਕੇ ਸਮੇ ਵਿਚ ਬੇਹਦ ਲਾਹੇਵੰਦ ਹਨ।ਪਾਕਿਸਤਾਨ ਦੀਆਂ ਬਹੁਤ ਸਾਰੀਆ ਯੂਨੀਵਰਸਿਟੀਆਂ ਵਿਚ ਅਮੀਰ ਵਿਰਾਸਤ ਨੂੰ ਨੇੜੇ ਤੋ ਜਾਨਣ ਲਈ ਗੁਰਮੁੱਖੀ ਦੀ ਪੜਾਈ ਵੀ ਕਰਵਾਈ ਜਾ ਰਹੀ ਹੈ।ਅੱਜ ਇਸ ਪੱਤਰਕਾਰ ਨਾਲ ਗਲ ਕਰਦਿਆਂ ਸ੍ਰ ਦਿਆਲ ਸਿੰਘ ਮਜੀਠੀਆ ਰਿਸਰਚ ਐਂਡ ਕਲਚਰਲ ਲਾਇਬਰੇਰੀ ਦੇ ਡਾਇਰੈਕਟਰ ਜਨਾਬ ਡਾਕਟਰ ਰਜ਼ਾਕ ਸ਼ਾਹਿਦ ਨੇ ਦਸਿਆ ਕਿ ਅਸੀ ਇਹ ਵਿਰਾਸਤ ਅਗਲੀਆਂ ਪੀੜੀਆਂ ਤਕ ਲੈ ਜਾਣ ਲਈ ਇਨਾਂ ਕਿਤਾਬਾਂ ਵਿਚੋ ਕੁਝ ਦਾ ਪੀ ਡੀ ਐਫ ਵੀ ਤਿਆਰ ਕੀਤਾ ਹੈ ਤਾਂ ਕਿ ਅਗਲੀਆਂ ਪੀੜੀਆਂ ਇਨਾਂ ਕਿਤਾਬਾਂ ਤੋ ਜਾਣਕਾਰੀ ਹਾਸਲ ਕਰ ਸਕਣ।ਕਿਤਾਬਾਂ ਨੂੰ ਡਿਜੀਟਲ ਕਰਨ ਦਾ ਕੰਮ ਜਾਰੀ ਹੈ ਤੇ ਤੇਜੀ ਨਾਲ ਕੀਤਾ ਜਾ ਰਿਹਾ ਹੈ। ਉਨਾਂ ਬੜੇ ਮਾਣ ਨਾਲ ਦਸਿਆ ਕਿ ਅਸੀ ਗੁਰਮੁਖੀ ਦੀਆਂ ਕਿਤਾਬਾਂ ਦਾ ਉਰਦੂ ਵਿਚ ਉਲਥਾ ਵੀ ਕਰਵਾ ਰਹੇ ਹਾਂ ਤੇ ਭਾਈ ਵੀਰ ਸਿੰਘ ਦੁਆਰਾ ਲਿਖਤ ਸੁੰਦਰੀ ਦਾ ਗੁਰਮੁਖੀ ਤੋ ਉਰਦੂ ਵਿਚ ਉਲਥਾ ਕਰਨ ਦਾ ਕੰਮ ਪੂਰਾ ਹੋ ਚੁੱਕਾ ਹੈ। ਡਾਕਟਰ ਰਜ਼ਾਕ ਸ਼ਾਹਿਦ ਨੇ ਅਗੇ ਦਸਿਆ ਕਿ ਪਾਕਿਸਤਾਨ ਵਿਚ ਡਾਕਟਰ ਕਲਿਆਣ ਸਿੰਘ ਕਲਿਆਣ ਅਤੇ ਡਾਕਟਰ ਇਮਰਾਨ ਸਮੇਤ ਕਈ ਪ੍ਰੋਫੈਸਰ ਗੁਰਮੁਖੀ ਦਾ ਗਿਆਨ ਵਿਿਦਆਰਥੀਆਂ ਵਿਚ ਵੰਡ ਰਹੇ ਹਨ। ਲਾਇਬਰੇਰੀ ਬਾਰੇ ਗਲ ਕਰਦਿਆਂ ਉਨਾ ਦਸਿਆ ਕਿ ਇਹ ਲਾਇਬਰੇਰੀ 1908 ਵਿਚ ਸ੍ਰ ਦਿਆਲ ਸਿੰਘ ਮਜੀਠੀਆ ਨੇ ਕਾਇਮ ਕੀਤੀ ਗਈ ਸੀ ਤੇ ਸਾਲ 1928 ਵਿਚ ਮੌਜ਼ੂਦਾ ਇਮਾਰਤ ਵਿਚ ਤਬਦੀਲ ਕੀਤੀ ਗਈ। ਇਸ ਸਮੇ ਇਸ ਲਾਇਬਰੇਰੀ ਵਿਚ 2 ਲੱਖ ਦੇ ਕਰੀਬ ਕਿਤਾਬਾਂ ਹਨ ਜਿੰਨਾ ਵਿਚ ਉਰਦੂ, ਗੁਰਮੁਖੀ, ਹਿੰਦੀ ਤੇ ਹੋਰ ਕਈ ਭਾਸਾ਼ਵਾਂ ਵਿਚ ਹਨ। ਮੌਜ਼ੂਦਾ ਸਮੇ ਵਿਚ ਅਨੇਕਾਂ ਵਿਿਦਆਰਥੀ ਇਨਾਂ ਪੁਸਤਕਾਂ ਤੋ ਲਾਭ ਲੈ ਰਹੇ ਹਨ। ਗੁਰਮੁਖੀ , ਹਿੰਦੀ ਤੇ ਪਰਸ਼ੀਅਨ ਪੁਸਤਕਾਂ ਨੂੰ ਅਸੀ ਵਖਰੇ ਹਾਲ ਜਿਸ ਨੂੰ ਮਜੀਠੀਆ ਹਾਲ ਜਾਂ ਪੰਜਾਬੀ ਹਾਲ ਵਜੋ ਜਾਣਿਆ ਜਾਂਦਾ ਹੈ ਵਿਚ ਸਜਾਈਆਂ ਹੋਈਆਂ ਹਨ। ਡਾਕਟਰ ਰਾਜ਼ਾਕ ਸ਼ਾਹਿਦ ਨੇ ਅਗੇ ਦਸਿਆ ਕਿ ਲਾਹੌਰ ਵਿਚ ਹੀ ਓਰੀਐਟਲ ਕਾਲਜ ਅਤੇ ਗੋਰਮਿੰਟ ਕਾਲਜ ਯੂਨੀਵਰਸਿਟੀ ਵਿਚ ਗੁਰਮੁਖੀ ਪੜਾਈ ਜਾਂਦੀ ਹੈ।